Chopra Nethralaya

Contact us

    Eye-Test.

    ਅੱਖਾਂ ਦੀ ਸਿਹਤ ਲਈ ਜਰੂਰੀ ਕਸਰਤਾਂ ਤੇ ਓਹਨਾ ਦੇ ਤਰੀਕੇ 

    ਅੱਖਾਂ ਸਾਡੇ ਸ਼ਰੀਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਦੇਖਣ ਅਤੇ ਸਮਝਣ ਦਾ ਕੰਮ ਅਸੀਂ ਅੱਖਾਂ ਰਾਹੀਂ ਹੀ ਕਰਦੇ ਹਾਂ।ਜਿਸ ਤਰਾਂ ਆਪਣੇ ਸਰੀਰ ਦੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ, ਉਸੇ ਤਰਾਂ ਅੱਖਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ।

     ਅੱਖਾਂ ਦੀ ਕਸਰਤ 

    ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼ਰੀਰਕ ਕਸਰਤ ਸਾਡੇ ਸ਼ਰੀਰ ਦੀ ਸਿਹਤ ਲਈ ਬਹੁਤ ਚੰਗੀ ਹੈ ਉਸੇ ਤਰਾਂ ਹੀ ਅੱਖਾਂ ਦੀ ਕਸਰਤ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਲਈ ਬਹੁਤ ਫਾਇਦੇਮੰਦ ਹੈ।ਅੱਖਾਂ ਦੀ ਰੋਜਾਨਾ ਕਸਰਤ ਨਾਲ ਤੁਸੀਂ ਅੱਖਾਂ ਨੂੰ ਲੰਬੇ ਸਮੇ ਤੱਕ ਸਿਹਤਮੰਦ ਰੱਖ ਸਕਦੇ ਹੋ।

    ਅੱਖਾਂ ਦੀਆਂ ਕੁੱਝ ਕਸਰਤਾਂ ਇਸ ਪ੍ਰ੍ਕਾਰ ਹਨ :  

    • ਪਾਮਿੰਗ: ਪਾਮਿੰਗ ਅੱਖਾਂ ਦੀ ਇੱਕ ਕਸਰਤ ਹੈ, ਜੋ ਅੱਖਾਂ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦੀ ਹੈ ਅਤੇ ਅੱਖਾਂ ਦੀ ਥਕਾਵਟ ਨੂੰ ਘਟਾਉਂਦੀ ਹੈ।ਪਾਮਿੰਗ ਲਈ, ਹਥੇਲੀਆਂ ਨੂੰ ਰਗੜ ਕੇ ਗਰਮ ਕਰੋ। ਆਪਣੀਆਂ ਅੱਖਾਂ ਬੰਦ ਕਰੋ ਅਤੇ ਗਰਮ ਹਥੇਲੀਆਂ ਨੂੰ ਬੰਦ ਅੱਖਾਂ ਉੱਤੇ ਰੱਖੋ।ਪੰਜ ਮਿੰਟ ਲਈ ਡੂੰਘੇ ਸਾਹ ਲਓ।
    • ਅੱਖਾਂ ਝਪਕਣਾ: ਜਦੋਂ ਅਸੀਂ ਕੰਪਿਊਟਰ ਜਾਂ ਮੋਬਾਈਲ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਾਂ, ਤਾਂ ਸਾਡੀਆਂ ਅੱਖਾਂ ਦੀ ਪਲਕਾਂ ਝਪਕਣ ਦੀ ਦਰ ਹੌਲੀ ਹੋ ਜਾਂਦੀ ਹੈ। ਇਹ ਅੱਖਾਂ ਦੇ ਖੁਸ਼ਕ ਹੋਣ ਦਾ ਕਾਰਨ ਬਣਦਾ ਹੈ, ਜਿਸ ਨਾਲ ਉਹ ਥਕਾਵਟ ਮਹਿਸੂਸ ਕਰ ਦੀਆਂ ਹਨ।ਅੱਖਾਂ ਝਪਕਣ ਦੀ ਕਸਰਤ ਲਈ ਅੱਖਾਂ ਨੂੰ ਬੰਦ ਕਰਨਾ, ਦੋ ਸਕਿੰਟਾਂ ਲਈ ਬੰਦ ਰੱਖਣਾ, ਫਿਰ ਉਹਨਾਂ ਨੂੰ ਖੋਲਣਾ ਅਤੇ ਇਸ ਪ੍ਰੀਕ੍ਰਿਆ ਨੂੰ ਕਈ ਵਾਰ ਦੁਹਰਾਉਣਾ ਹੈ।ਜ਼ਿਆਦਾ ਫਾਇਦੇ ਲਈ ਅੱਖਾਂ ਨੂੰ ਕੁਝ ਦੇਰ ਕੱਸ ਕੇ ਬੰਦ ਕੀਤਾ ਜਾ ਸਕਦਾ ਹੈ. 
    • ਪੈਨਸਿਲ ਪੁਸ਼-ਅੱਪ: ਪੈਨਸਿਲ ਪੁਸ਼-ਅਪ ਕਰਨ ਲਈ,  ਇੱਕ ਪੈਨਸਿਲ ਨੂੰ ਬਾਂਹ ਦੀ ਲੰਬਾਈ ਜਿੰਨਾ ਦੂਰ ਫੜੋ।ਪੈਨਸਿਲ ਦੀ ਨੋਕ ਤੇ ਫੋਕਸ ਕਰੋ।ਹੁਣ ਪੈਨਸਿਲ ਨੂੰ ਦੇਖਦੇ ਹੋਏ, ਪੈਨਸਿਲ ਨੂੰ ਹੌਲੀ-ਹੌਲੀ ਆਪਣੇ ਨੱਕ ਵੱਲ ਨੂੰ ਲੈਕੇ ਆਓ । ਜਦੋਂ ਇਸ ਦਾ ਵਿਜ਼ਨ ਡਬਲ ਹੋ ਜਾਵੇ, ਤਾਂ ਇਸਨੂੰ ਫਿਰ ਤੋਂ ਅੱਖਾਂ ਤੋਂ ਦੂਰ ਲੈ ਜਾਓ। ਕਈ ਵਾਰ ਦੁਹਰਾਓ। 
    • ਨੇੜੇ ਅਤੇ ਦੂਰ ਫੋਕਸ: ਇਹ ਕਸਰਤ ਅੱਖਾਂ ਨੂੰ ਅਰਾਮ ਦੇਣ ਵਿਚ ਵਿੱਚ ਮਦਦ ਕਰਦੀ ਹੈ। ਆਪਣੇ ਅੰਗੂਠੇ ਨੂੰ ਆਪਣੇ ਚਿਹਰੇ ਤੋਂ 10 ਇੰਚ ਦੂਰ ਰੱਖੋ ਅਤੇ 15 ਸਕਿੰਟਾਂ ਲਈ ਇਸ ਤੇ ਫੋਕਸ ਕਰੋ।15 ਸਕਿੰਟਾਂ ਬਾਅਦ, ਆਪਣੀ ਨਜ਼ਰ  20 ਫੁੱਟ (6 ਮੀਟਰ) ਦੂਰ ਕਿਸੇ ਵਸਤੂ ਤੇ ਲੈ ਜਾਓ ਅਤੇ 15 ਸਕਿੰਟਾਂ ਲਈ ਆਪਣਾ ਫੋਕਸ ਉਸ ਉੱਪਰ ਰੱਖੋ।15 ਸਕਿੰਟਾਂ ਬਾਦ ਫਿਰ ਤੋਂ  ਆਪਣੇ ਅੰਗੂਠੇ ਉੱਪਰ ਫੋਕਸ ਕਰੋ।ਇਸ ਨੂੰ ਕਈ ਵਾਰ ਦੁਹਰਾਓ। 
    • ਅੱਖਾਂ ਨਾਲ ਅੱਠ ਬਣਾਉਣਾ : ਆਪਣੇ ਤੋਂ 10 ਫੁੱਟ ਦੂਰ ਫਰਸ਼ ਤੇ ਇੱਕ ਬਿੰਦੂ ਚੁਣੋ।ਆਪਣੀਆਂ ਅੱਖਾਂ ਨਾਲ ਫ਼ਰਸ਼ ਤੇ ਕਾਲਪਨਿਕ ਅੱਠ ਦਾ ਆਕਾਰ ਬਣਾਉ 30 ਸਕਿੰਟ ਲਈ ਇਸਨੂੰ ਕਰਦੇ ਰਹੋ, ਫਿਰ ਪੋਜੀਸ਼ਨ ਬਦਲ ਕੇ ਉਲਟਾ ਅੱਠ ਬਣਾਓ। 
    • 20-20-20 ਰੂਲ: ਜਦੋਂ ਅਸੀਂ ਆਪਣੀਆਂ ਅੱਖਾਂ ਨੂੰ ਨੇੜੇ ਦੇ ਕੰਮ ਲਈ ਜ਼ਿਆਦਾ ਵਰਤਦੇ ਹਾਂ, ਤਾਂ ਇਹ ਜਲਦੀ ਥੱਕ ਸਕਦੀਆਂ ਹਨ ਅਤੇ ਜਲਦੀ ਖੁਸ਼ਕ ਹੁੰਦੀਆਂ ਹਨ।ਨਿਯਮਤ ਤੌਰ ਤੇ ਬਰੇਕ ਲੈਣਾ ਜਰੂਰੀ ਹੋ ਜਾਂਦਾ ਹੈ। 

    20-20-20 ਰੂਲ ਯਾਦ ਰੱਖਣਾ ਆਸਾਨ ਹੈ।ਹਰ 20 ਮਿੰਟ ਦੇ ਕੰਮ ਤੋਂ ਬਾਦ, 20 ਸਕਿੰਟਾਂ ਲਈ 20 ਫੁੱਟ ਦੂਰ ਕਿਸੇ ਚੀਜ਼ ਨੂੰ ਲਗਾਤਾਰ ਦੇਖੋ। ਇਸ ਤੋਂ ਬਾਦ ਤੁਸੀਂ ਆਪਣਾ ਕੰਮ ਵਾਪਸ ਸ਼ੁਰੂ ਕਰ ਸਕਦੇ ਹੋ।

    ਅੱਖਾਂ ਦੀ ਨਜ਼ਰ ਨੂੰ ਸੁਧਾਰਨ ਲਈ ਅੱਖਾਂ ਦੀ ਕਸਰਤ ਕਰਨਾ ਲਾਭਦਾਇਕ ਹੁੰਦਾ ਹੈ। ਅੱਖਾਂ ਦੀ ਕਸਰਤ,  ਅੱਖਾਂ ਦੀ ਹਰ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀ । ਅੱਖਾਂ ਦੀ ਕਸਰਤ ਕਰਨ ਨਾਲ ਅਸੀਂ ਆਪਣੀਆਂ ਅੱਖਾਂ ਨੂੰ ਲੰਬੇ ਸਮੇ ਤੱਕ ਅੱਖਾਂ ਦੀਆਂ ਪਰੇਸ਼ਾਨੀਆਂ ਤੋਂ ਦੂਰ ਰੱਖ ਸਕਦੇ ਹਾਂ।  

    ਅੱਖਾਂ ਦੀ ਚੰਗੀ ਦੇਖਭਾਲ ਲਈ ਨਿਯਮਤ ਤੌਰ ਤੇ ਅੱਖਾਂ ਦੇ ਡਾਕਟਰ ਨੂੰ ਦਿਖਾਉਣਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਚੀਜ਼ ਤੁਹਾਡੀ ਨਜ਼ਰ ਸੰਬੰਧੀ ਸਮੱਸਿਆਵਾਂ ਦਾ ਕਾਰਨ ਤਾਂ ਨਹੀਂ ਬਣ ਰਹੀ। 

    ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਚੰਗੇ ਅੱਖਾਂ ਦੇ ਡਾਕਟਰ ਨੂੰ ਮਿਲਣਾ ਚੌਂਦੇ ਹੋ ਤਾਂ ਸੰਪਰਕ ਕਰੋ ਚੋਪੜਾ ਨੇਤ੍ਰਾਲ੍ਯ.