Cashless Treatment

Chopra Nethralaya

Contact us

    ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਇਹ 10 ਘਰੇਲੂ ਉਪਚਾਰ

    Loading

    ਅੱਜ ਦੇ ਸਮੇਂ ਵਿਚ ਕਈ ਤ੍ਰਾਹ ਦੀਆਂ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਹਨ, ਤੇ ਕਈ ਲੋਕ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅੱਜਕੱਲ੍ਹ, ਲੋਕ ਕਮਜ਼ੋਰ ਨਜ਼ਰ, ਮੋਤੀਆਬਿੰਦ, ਅੰਨ੍ਹਾਪਣ, ਮੈਕੂਲਰ ਡੀਜਨਰੇਸ਼ਨ, ਸੁੱਕੀਆਂ ਅਤੇ ਲਾਲ ਅੱਖਾਂ, ਅੱਖਾਂ ਵਿੱਚ ਜਲਣ, ਛੋਟੀ ਉਮਰ ਵਿੱਚ ਪਾਣੀ ਆਉਣਾ ਆਦਿ ਸਮੱਸਿਆਵਾਂ ਤੋਂ ਪੀੜਤ ਹਨ, ਇਸਦਾ ਕਾਰਨ ਆਮ ਤੌਰ ਤੇ ਪ੍ਰਦੂਸ਼ਣ ਅਤੇ ਮਾੜੀ ਜੀਵਨ ਸ਼ੈਲੀ ਦਾ ਹੋਣਾ ਹੈ,  ਇਸ ਲਈ ਜ਼ਿਆਦਾਤਰ ਲੋਕਾਂ ਨੂੰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਅਕਸਰ ਇਹ ਸਵਾਲ ਜ਼ਿਆਦਾ ਪੁੱਛਦੇ ਹਨ ਕਿ ਅਸੀਂ ਆਪਣੀਆਂ ਅੱਖਾਂ ਨੂੰ ਕਿਸ ਤਰੀਕੇ ਨਾਲ ਠੀਕ ਰੱਖ ਸਕਦੇ ਹਾਂ,ਕਿਉਂਕਿ ਅੱਖਾਂ ਦੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਕਿਉਂਕਿ ਜੇਕਰ ਸਾਡੀਆਂ ਅੱਖਾਂ ਸਹੀ ਸਲਾਮਤ ਹੋਣਗੀਆਂ ਤਾਹੀਂ ਅਸੀਂ ਦੁਨੀਆਂ ਦੀ ਉਹ ਹਰ ਖੂਬਸੂਰਤ ਚੀਜ ਨੂੰ ਦੇਖ ਪਾਵਾਂਗੇ, ਜੋ ਕੁਦਰਤ ਵਲੋਂ ਬਣਾਈਆਂ ਗਈਆਂ ਹਨ। ਆਪਣੀ ਅੱਖਾਂ ਨੂੰ ਕੁਝ ਘਰੇਲੂ ਉਪਚਾਰਾਂ ਦੀ ਮਦਦ ਨਾਲ ਤੁਸੀਂ ਤੰਦਰੁਸਤ ਰੱਖ ਸਕਦੇ ਹੋਂ, ਇਹ ਘਰੇਲੂ ਉਪਚਾਰ ਤੁਹਾਡੀ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ। 

    ਸਿਹਤਮੰਦ ਅੱਖਾਂ ਦਾ ਕੁਦਰਤੀ ਅਤੇ ਘਰੇਲੂ ਉਪਚਾਰ 

    1. ਗੁਲਾਬ ਜਲ: 

    ਅੱਖਾਂ ‘ਤੇ ਆਰਗੈਨਿਕ ਗੁਲਾਬ ਜਲ ਲਗਾਓ। ਇਹ ਅੱਖਾਂ ਦੀ ਜਲਣ ਤੋਂ ਰਾਹਤ ਦਿੰਦਾ ਹੈ, ਅਤੇ ਇਹ ਅੱਖਾਂ ਨੂੰ ਠੰਢਕ ਪਹੁੰਚਾਉਂਦਾ ਹੈ, ਤੇ ਅੱਖਾਂ ਨੂੰ ਆਰਾਮ ਮਹਿਸੂਸ ਕਰਵਾਉਂਦਾ ਹੈ। 

    2. ਗਾਂ ਦਾ ਘਿਓ: 

    ਗਾਂ ਦੇ ਘਿਓ ਦਾ ਸੇਵਨ ਕਰਨ ਅਤੇ ਅੱਖਾਂ ਵਿੱਚ ਨੱਕ ਰਾਹੀਂ ਘਿਓ ਦੀਆਂ 1-2 ਬੂੰਦਾਂ ਪਾਓ, ਇਹ ਅੱਖਾਂ ਨੂੰ ਸਿਹਤਮੰਦ ਰੱਖਣ ਦਾ ਇੱਕ ਢੁਕਵਾਂ ਤਰੀਕਾ ਹੈ।

    3. ਤ੍ਰਿਫਲਾ: 

    ਇਹ  ਇੱਕ ਸ਼ਾਨਦਾਰ ਜੜੀ ਬੂਟੀ ਹੈ ਜੋ ਅੱਖਾਂ ਲਈ ਬੋਹਤ ਜਿਆਦਾ ਲਾਭਕਾਰੀ ਹੁੰਦੀ ਹੀ, ਤੁਸੀਂ ਇਸਦਾ ਸਿੱਧਾ ਸੇਵਨ ਕਰ ਸਕਦੇ ਹੋ ਜਾਂ ਆਪਣੀਆਂ ਅੱਖਾਂ ਨੂੰ ਧੋਣ ਲਈ ਇਸਦੀ ਵਰਤੋਂ ਕਰ ਸਕਦੇ ਹੋ।  ਇੱਕ ਚਮਚ ਤ੍ਰਿਫਲਾ ਪਾਊਡਰ ਲਓ, ਅਤੇ ਰਾਤ ਦੇ ਸਮੇਂ ਇਸਨੂੰ 1 ਗਲਾਸ ਪਾਣੀ ਵਿੱਚ ਭਿਓ ਦਿਓ। ਸਵੇਰੇ, ਇਸ ਮਿਸ਼ਰਣ ਨੂੰ ਕੌਫੀ ਫਿਲਟਰ ਰਾਹੀਂ ਫਿਲਟਰ ਜਾਂ ਕੱਪੜੇ ਦੀ ਵਰਤੋਂ ਕਰੋ । ਇਹ ਯਕੀਨੀ ਬਣਾਓ ਕਿ ਤ੍ਰਿਫਲਾ ਦਾ ਕੋਈ ਕਣ ਪਾਣੀ ਵਿੱਚ ਨਾ ਹੋਵੇ।  ਫਿਲਟਰ ਹੋਣ ਤੋਂ ਬਾਦ ਤੁਸੀਂ ਆਪਣੀਆਂ ਅੱਖਾਂ ਨੂੰ ਇਸ ਪਾਣੀ ਨਾਲ ਧੋ ਸਕਦੇ ਹੋ।

    4. ਅੰਜਨਾ ਜਾਂ ਕਾਜਲ:

     ਆਯੁਰਵੇਦ ਅੰਜਨਾ ਨੂੰ ‘ਦ੍ਰਿਕਬਲਮ’ ਮੰਨਿਆ ਜਾਂਦਾ ਹੈ, ਜਿਸਦਾ ਅਰਥ ਹੈ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ।ਆਪਣੀ ਅੱਖਾਂ ਦੀ ਸਲਾਮਤੀ ਲਈ ਤੁਸੀਂ ਰਾਤ ਨੂੰ ਸੌਂਦੇ ਵਕਤ ਆਪਣੀਆਂ ਅੱਖਾਂ ਵਿੱਚ ਕਾਜਲ ਲਾ ਸਕਦੇ ਹੋਂ। 

    5. ਸੈਰ ਕਰੋ: 

    ਸੈਰ ਕਰਨ ਨਾਲ ਅੱਖਾਂ ਦੇ ਕੰਮਕਾਜ ਉਤੇਜਿਤ ਰਹਿਦੇ ਹਨ। ਸੈਰ ਕਰਨ ਨਾਲ ਸਾਡੀਆਂ ਅੱਖਾਂ ਨੂੰ ਤਾਜ਼ੀ ਹਵਾ ਮਿਲਦੀ ਹੈ, ਅਤੇ ਪੈਰਾਂ ਦੀ ਕਸਰਤ ਕਰਨ ਨਾਲ ਵੀ ਅੱਖਾਂ ਦੀ ਰੋਸ਼ਨੀ ਬਹਿਤਰ ਹੁੰਦੀ ਹੈ। 

    6. 20-20-20 ਨਿਯਮ ਦੀ ਪਾਲਣਾ ਕਰੋ : 

    ਜੇਕਰ ਤੁਸੀਂ ਕੰਪਿਊਟਰ ਜਾਂ ਫ਼ੋਨ ਦੀ ਸਕਰੀਨ ਨੂੰ ਜ਼ਿਆਦਾ ਸਮਾਂ ਦਿੰਦੇ ਹੋ, ਤਾਂ ਇਸ ਨਾਲ ਤੁਹਾਡੀਆਂ ਅੱਖਾਂ ‘ਤੇ ਦਬਾਅ ਪੈ ਸਕਦਾ ਹੈ। ਅੱਖਾਂ ਦੇ ਦਬਾਅ ਨੂੰ ਘੱਟ ਕਰਨ ਲਈ ਤੁਸੀਂ, 20-20-20 ਨਿਯਮ ਅਜ਼ਮਾਓ। ਹਰ 20 ਮਿੰਟਾਂ ਵਿੱਚ, ਘੱਟੋ-ਘੱਟ 20 ਸਕਿੰਟਾਂ ਲਈ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖੋ। ਇਹ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਥਕਾਵਟ ਨੂੰ ਘਟਾਉਂਦਾ ਹੈ।

    7. ਅੱਖਾਂ ਦੀ ਕਸਰਤ: 

    ਰੋਜ਼ਾਨਾ ਆਪਣੀ ਅੱਖਾਂ ਦੀ ਕਸਰਤ ਕਰੋ, ਜਿਵੇਂ ਕਿ ਘੱਟੋ-ਘੱਟ 10 ਮਿੰਟ ਲਈ ਆਪਣੀਆਂ ਅੱਖਾਂ ਨੂੰ ਖੱਬੇ-ਸੱਜੇ, ਉੱਪਰ-ਹੇਠਾਂ ਅਤੇ ਗੋਲਾਕਾਰ ਗਤੀ ਵਿੱਚ ਘੁਮਾਓ। 

    8. ਤ੍ਰਾਤਕ ਅਤੇ ਧਿਆਨ:  

    ਤ੍ਰਾਤਕ ਅਤੇ ਧਿਆਨ ਨਾ ਕੇਵਲ ਨਜ਼ਰ ਨੂੰ ਸੁਧਾਰਦਾ ਹੈ, ਇਹ ਤੁਹਾਡੀ ਯਾਦਦਾਸ਼ਤ ਵਿੱਚ ਵੀ ਕਾਫ਼ੀ ਸੁਧਾਰ ਕਰਦਾ ਹੈ। ਤ੍ਰਾਤਕ ਕਿਸੇ ਖਾਸ ਵਸਤੂ (ਜਿਵੇਂ ਕਿ ਸੂਰਜ, ਦੀਵਾ, ਆਦਿ) ਨੂੰ ਦੂਰ ਜਾਂ ਨੇੜੇ ਤੋਂ ਲਗਾਤਾਰ ਦੇਖਣਾ ਹੈ। ਇਹ ਅੱਖਾਂ ਦੀਆਂ ਮਸ਼ਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਧਿਆਨ ਤੁਹਾਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਲਾਲੀ, ਅੱਖਾਂ ਦੀ ਜਲਣ ਆਦਿ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

    9. ਬਲੂ ਲਾਈਟ ਫਿਲਟਰ:

    ਜਦੋਂ ਤੁਸੀਂ ਮੋਬਾਈਲ ਜਾਂ ਲੈਪਟਾਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਬਲੂ ਲਾਈਟ ਫਿਲਟਰ ਦੀ ਵਰਤੋਂ ਕਰੋ ਜਾਂ ਫ਼ਿਰ ਐਨਕਾਂ ਦੀ ਵਰਤੋਂ ਕਰੋ। ਇਹ ਅੱਖਾਂ ਨੂੰ ਗੈਜੇਟਸ ਦੇ ਸੰਪਰਕ ਵਿੱਚ ਆਉਣ ਤੇ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।

    10. ਕਾਫ਼ੀ ਨੀਂਦ ਲਓ: 

    ਜਦੋਂ ਤੁਸੀਂ ਭਰਭੂਰ ਅਤੇ ਹਰ ਰੋਜ ਚੰਗੀ ਨੀਂਦ ਲੈਂਦੇ ਹੋ, ਤਾਂ ਇਹ ਅੱਖਾਂ ਨੂੰ ਰਾਹਤ ਦਿੰਦੀ ਹੈ, ਅਤੇ ਅੱਖਾਂ ਨੂੰ ਸਿਹਤਮੰਦ ਅਤੇ ਇਸਦੇ ਕੰਮਕਾਜ ਵਿੱਚ ਵੀ ਸੁਧਾਰ ਕਰਦੀ ਹੈ।

    11. ਸਿਗਰਟਨੋਸ਼ੀ ਤੋਂ ਬਚੋ

    ਸਿਗਰਟਨੋਸ਼ੀ ਦੇ ਸੰਪਰਕ ਵਿਚ ਹੋਣਾ ਜਾਂ ਸਿਗਰਟਨੋਸ਼ੀ ਕਰਨਾ ਇਹ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਇਹ ਅੱਖਾਂ ਵਾਸਤੇ  ਹਾਨੀਕਾਰਕ ਹੁੰਦਾ ਹੈ। ਇਸ ਨਾਲ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੋਤੀਆਬਿੰਦ, ਉਮਰ-ਸਬੰਧਤ ਮੈਕੂਲਰ ਡੀਜਨਰੇਸ਼ਨ (AMD), ਅਤੇ ਆਪਟਿਕ ਨਰਵ ਨੂੰ ਨੁਕਸਾਨ ਹੋਣ ਦੇ ਜੋਖਮ ਨੂੰ ਵਧਾਉਂਦਾ ਹੈ। ਸਿਗਰਟਨੋਸ਼ੀ ਨਾ ਕਰਨ ਨਾਲ 

    ਜਾਂ ਇਸਨੂੰ ਛੱਡ ਦੇਣ ਨਾਲ ਇਹਨਾਂ ਜੋਖਮਾਂ ਨੂੰ ਕਾਫ਼ੀ ਹੱਦ ਤੱਕ ਛੁੱਟਕਾਰਾ ਪਾਇਆ ਜਾ ਸਕਦਾ ਹੈ। 

    ਸਿੱਟਾ :

    ਅੱਖਾਂ ਦਾ ਠੀਕ ਰਹਿਣਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅੱਖਾਂ ਦੀ ਬਿਮਾਰੀ ਹੈ ਤੇ ਗੰਭੀਰ ਰੂਪ ਨਾਲ ਪੀੜਿਤ ਹੋਂ ਅਤੇ ਆਪਣੀਆਂ ਅੱਖਾਂ ਦਾ ਇਲਾਜ਼ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਚੋਪੜਾ ਨੇਤਰਾਲਾਯ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਨਾਲ ਗੱਲ ਬਾਤ ਕਰ ਸਕਦੇ ਹੋਂ